¡Sorpréndeme!

ਡੀਜੇ 'ਤੇ ਚਲਦੇ ਵੈਲੀ ਗਾਣਿਆਂ ਨਾਲ ਫੁਕਰੀ 'ਚ ਆਏ ਬੰਦੇ ਨੇ 16 ਸਾਲਾਂ ਮੁੰਡਾ ਚਾੜ'ਤਾ ਗੱਡੀ |OneIndia Punjabi

2024-01-20 1 Dailymotion

ਪਿੰਡ ਆਂਸਲ ਉਤਾੜ ਵਿਖੇ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ ਠਾਕਾ ਸਮਾਗਮ 'ਚ ਆਏ ਰਿਸ਼ਤੇਦਾਰ ਵੱਲੋਂ ਡੀ. ਜੇ. 'ਤੇ ਪੈਸੇ ਚੁੱਕਣ ਵਾਲੇ 16 ਸਾਲਾ ਮੁੰਡੇ ਕੋਲੋਂ ਪਰਚੀਆਂ ਲੈਣ ਨੂੰ ਲੈ ਕੇ ਬਹਿਸ ਹੋ ਗਈ, ਜਿਸ ਵਿਚ 16 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।ਮ੍ਰਿਤਕ ਮੁੰਡੇ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਅਲਗੋਂ ਕੋਠੀ ਵਜੋਂ ਹੋਈ ਹੈ। ਜੋ ਕਿ ਅਲਗੋਂ ਕੋਠੀ ਦੇ ਹੀ ਡੀਜਿਆਂ ਦਾ ਕੰਮ ਕਰਦਾ ਸੀ। ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਮੁੰਡੇ ਦੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਨਿੰਦਰ ਕੌਰ ਸਦਮੇ 'ਚ ਹਨ । ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਸਦਾ ਇੱਕ ਭਰਾ ਤੇ ਦੋ ਹੋਰ ਭੈਣਾਂ ਹਨ। ਮ੍ਰਿਤਕ ਸੁਰਜੀਤ ਸਿੰਘ ਘਰੋਂ ਗਰੀਬ ਹੋਣ ਕਰਕੇ ਅਕਸਰ ਹੀ ਡੀ. ਜੇ. ਤੇ ਪੈਸੇ ਚੁਗਣ ਲਈ ਜਾਂਦਾ ਸੀ ।
.
.
.
#tarntarannews #punjabnews #punjablatestnews
~PR.182~